ਆਕਲੈਂਡ ਦੇ ਦੋ ਸਕੂਲਾਂ ਨੂੰ ਭੇਜੀ ਗਈ ਧਮਕੀ ਭਰੀ ਈਮੇਲ ਦੀ ਜਾਂਚ ਕਰ ਰਹੀ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਕਿਹਾ ਕਿ ਦੋ ਸਕੂਲਾਂ ਨੂੰ “ਚਿੰਤਾਜਨਕ ਕਿਸਮ ਦੀਆਂ ਈਮੇਲਾਂ” ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਜਿਸ ਦੇ ਕਾਰਨ ਵੈਊਕੂ ਕਾਲਜ ਕੱਲ੍ਹ ਸਵੇਰੇ 9 ਵਜੇ ਤੱਕ ਤਾਲਾਬੰਦੀ ਵਿੱਚ ਹੈ। ਈਮੇਲ ਨੂੰ ਕਈ ਸੰਗਠਨਾਂ ਅਤੇ ਵਿਅਕਤੀਆਂ ਨੂੰ ਵੀ ਭੇਜਿਆ ਗਿਆ ਸੀ। ਵੈਊਕੂ ਕਾਲਜ ਦੇ ਪ੍ਰਿੰਸੀਪਲ ਸਟੂਅਰਟ ਕੈਲੀ ਨੇ ਧਮਕੀ ‘ਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਕਿਹਾ ਕਿ ਸਕੂਲ ਨੇ ਪੁਲਿਸ ਅਤੇ ਸਿੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਸਕੂਲ ਨੂੰ ਤਾਲਾਬੰਦੀ ਵਿੱਚ ਰੱਖਣ ਨੂੰ “ਕਾਫ਼ੀ ਭਰੋਸੇਯੋਗ” ਸਮਝਿਆ ਹੈ।
