ਮੱਧ ਆਕਲੈਂਡ ਵਿੱਚ ਨਿਊਟਨ ਰੋਡ ਓਵਰਬ੍ਰਿਜ ਦੇ ਨੇੜੇ ਬੀਤੀ ਰਾਤ ਇੱਕ ਸਕਰਬ ਅੱਗ ਲੱਗਣ ਕਾਰਨ ਸ਼ਹਿਰ ਵੱਲ ਜਾਣ ਵਾਲੇ ਮੋਟਰਵੇਅ ਦੇ ਇੱਕ ਹਿੱਸੇ ਨੂੰ ਰਾਤ ਭਰ ਕਈ ਘੰਟਿਆਂ ਲਈ ਬੰਦ ਕਰਨਾ ਪਿਆ ਹੈ। ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਲਗਭਗ 40 ਫਾਇਰਫਾਈਟਰਾਂ ਨੂੰ ਅੱਗ ਵਾਲੀ ਥਾਂ ‘ਤੇ ਭੇਜਿਆ ਗਿਆ ਸੀ। ਕਾਫੀ ਜੱਦੋ ਜਹਿਦ ਤੋਂ ਬਾਅਦ ਐਮਰਜੈਂਸੀ ਕਰਮਚਾਰੀਆਂ ਨੇ ਅੱਧੀ ਰਾਤ ਦੇ ਕਰੀਬ ਅੱਗ ‘ਤੇ ਕਾਬੂ ਪਾਇਆ ਸੀ। ਉੱਥੇ ਹੀ ਰਾਤ ਭਰ ਨਿਊਟਨ ਰੋਡ ਨੇੜੇ ਮੋਟਰਵੇਅ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਓਵਰ ਬ੍ਰਿਜ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਓਵਰਬ੍ਰਿਜ ਅਤੇ ਮੋਟਰਵੇਅ ਦੋਵੇਂ ਹੁਣ ਮੁੜ ਖੁੱਲ੍ਹ ਗਏ ਹਨ। ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਪੁਲ ਨੂੰ ਕੁਝ ਨੁਕਸਾਨ ਹੋਇਆ ਹੈ।