[gtranslate]

“ਜੇ ਬੰਗਲਾਦੇਸ਼ ਭਾਰਤ ਨੂੰ ਹਰਾਉਂਦਾ ਹੈ ਤਾਂ ਮੈਂ ਬੰਗਾਲੀ ਮੁੰਡੇ ਨਾਲ…”, ਪਾਕਿਸਤਾਨ ਦੀ ਇਸ ਖੂਬਸੂਰਤ ਅਦਾਕਾਰਾ ਨੇ ਕੀਤਾ ਬੋਲਡ ਐਲਾਨ !

ਕ੍ਰਿਕਟ ਦਾ ਖੁਮਾਰ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲਦਾ ਹੈ ਤੇ ਜਦੋਂ ਗੱਲ ਵਿਸ਼ਵ ਕੱਪ ਦੀ ਹੋਵੇ ਤਾਂ ਇਸ ਦੀ ਕੋਈ ਹੱਦ ਵੀ ਨਹੀਂ ਰਹਿੰਦੀ, ਮੌਜੂਦਾ ਸਮੇ ‘ਚ ਵੀ ਕੁੱਝ ਅਜਿਹਾ ਹੀ ਚੱਲ ਰਿਹਾ ਹੈ, ਦਰਅਸਲ ਵਿਸ਼ਵ ਕੱਪ 2023 ਦੇ ਮੁਕਾਬਲੇ ਖੇਡੇ ਜਾ ਰਹੇ ਨੇ ਤੇ ਇਹ ਮੁਕਾਬਲੇ ਵੀ ਇਸ ਵਾਰ ਭਾਰਤ ‘ਚ ਹੋ ਰਹੇ ਨੇ। ਉੱਥੇ ਹੀ ਅੱਜ ਭਾਰਤੀ ਟੀਮ ਬੰਗਲਾਦੇਸ਼ ਦੇ ਨਾਲ ਮੁਕਾਬਲਾ ਖੇਡੇਗੀ ਪਰ ਇਸ ਤੋਂ ਪਹਿਲਾ ਹੀ ਪਾਕਿਸਤਾਨੀ ਅਦਾਕਾਰਾ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਦਰਅਸਲ ਪਾਕਿਸਤਾਨੀ ਅਦਾਕਾਰਾ ਪਾਕਿਸਤਾਨ ਨੂੰ ਭਾਰਤ ਤੋਂ ਮਿਲੀ ਹਾਰ ਦਾ ਬਦਲਾ ਲੈਣਾ ਚਾਹੁੰਦੀ ਇਸੇ ਲਈ ਸੇਹਰ ਸ਼ਿਨਵਾਰੀ ਨੇ ਇੱਕ ਫਿਰ ਕ੍ਰਿਕਟ ਮੈਚ ਤੋਂ ਪਹਿਲਾ ਵੱਡਾ ਐਲਾਨ ਕੀਤਾ ਹੈ। ਪਾਕਿਸਤਾਨੀ ਅਦਾਕਾਰਾ ਨੇ ਭਾਰਤੀ ਟੀਮ ਨੂੰ ਹਰਾਉਣ ਲਈ ਬੰਗਲਾਦੇਸ਼ੀ ਖਿਡਾਰੀਆਂ ਨੂੰ ਵੱਡਾ ਆਫਰ ਦਿੱਤਾ ਹੈ।

ਭਾਰਤ ਖਿਲਾਫ ਪਾਕਿਸਤਾਨ ਦੀ ਹਾਰ ਤੋਂ ਅਗਲੇ ਦਿਨ (15 ਅਕਤੂਬਰ) ਪਾਕਿਸਤਾਨੀ ਅਦਾਕਾਰਾ ਨੇ ਲਿਖਿਆ, “ਇੰਸ਼ਾਅੱਲ੍ਹਾ ਮੇਰੇ ਬੰਗਾਲੀ ਦੋਸਤ ਅਗਲੇ ਮੈਚ ਵਿੱਚ ਸਾਡਾ ਬਦਲਾ ਲੈਣਗੇ। ਜੇਕਰ ਉਨ੍ਹਾਂ ਦੀ ਟੀਮ ਭਾਰਤ ਨੂੰ ਹਰਾਉਣ ‘ਚ ਕਾਮਯਾਬ ਹੁੰਦੀ ਹੈ ਤਾਂ ਮੈਂ ਢਾਕਾ ਜਾਵਾਂਗੀ ਅਤੇ ਬੰਗਾਲੀ ਬੁਆਏ ਨਾਲ ਫਿਸ਼ ਡਿਨਰ ਡੇਟ ਕਰਾਂਗੀ।”

Likes:
0 0
Views:
338
Article Categories:
Sports

Leave a Reply

Your email address will not be published. Required fields are marked *