ਵੀਰਵਾਰ ਦੁਪਹਿਰ ਵੇਲੇ ਪੱਛਮੀ ਆਕਲੈਂਡ ਵਿੱਚ ਇੱਕ ਵੱਡੀ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਅੱਗ ਲੱਗਣ ਦੀ ਖਬਰ ਮਿਲਣ ਤੋਂ ਬਾਅਦ 18 ਫਾਇਰ ਟਰੱਕ ਮੌਕੇ ‘ਤੇ ਭੇਜੇ ਗਏ ਹਨ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਸ਼ਹਿਰ ਭਰ ਦੇ ਕਈ ਸਟੇਸ਼ਨਾਂ ਤੋਂ ਕਰਮਚਾਰੀਆਂ ਨੂੰ ਦੁਪਹਿਰ 2.42 ਵਜੇ ਦੇ ਕਰੀਬ ਗਲੇਨਡੇਨ ਵਿੱਚ ਬੈਨਕ੍ਰਾਫਟ ਸੀਆਰ ਦੀ ਇਮਾਰਤ ਵਿੱਚ ਅੱਗ ਲੱਗਣ ਲਈ ਬੁਲਾਇਆ ਗਿਆ ਸੀ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈ ਫੁਟੇਜ ਵਿੱਚ ਫੈਕਟਰੀ ਵਿੱਚੋਂ ਧੂੰਏਂ ਦੇ ਸੰਘਣੇ ਗੁਬਾਰ ਨਿਕਲਦੇ ਦਿਖਾਈ ਦੇ ਰਹੇ ਹਨ। ਟ੍ਰੈਫਿਕ ਕੰਟਰੋਲ ਲਈ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਇਸ ਦੌਰਾਨ ਅਜੇ 2 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਇਆ ਹੈ, ਹਾਲਾਂਕਿ ਇਹ ਅੱਗ ਕਿਵੇਂ ਲੱਗੀ ਹੈ ਅਤੇ ਕੋਈ ਅੰਦਰ ਫਸਿਆ ਹੈ ਜਾ ਨਹੀਂ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
![](https://www.sadeaalaradio.co.nz/wp-content/uploads/2023/10/IMG-20231026-WA0006-950x534.jpg)